315 ਬੋਰ ਪਿਸਤੌਲ ਤੇ 3 ਜਿੰਦਾ ਰੋਂਦ ਸਮੇਤ ਦੋ ਕਾਬੂ

0
189

ਜਲੰਧਰ( ਰਾਹੁਲ ਗਿੱਲ )- ਸ਼੍ਰੀ ਗਰਪ੍ਰੀਤ ਸਿੰਘ ਭੁੱਲਰ IPS ਕਮਿਸ਼ਨਰ ਪੁਲਸ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਪੁਲਸ ਦੀ ਸੀ.ਆਈ.ਏ. ਸਟਾਫ ਵੱਲੋਂ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ ਇਕ ਨਜਾਇਜ ਪਿਸਤੋਲ 315 ਬੋਰ ਸਮੇਤ 3 ਜਿੰਦਾ ਰੌਂਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਵਿਅਕਤੀਆਂ ਦੀ ਪਛਾਣ ਸਾਜਨ ਉਰਫ ਸਨੀ ਪੁੱਤਰ ਕਪਿਲ ਕੁਮਾਰ ਨਿਵਾਸੀ ਮਕਸੂਦਾਂ ਚੌਂਕ ਤੇ ਹੈਰਿਸ ਉਰਫ ਹੈਰੀ ਪੁੱਤਰ ਸੁਰਿੰਦਰ ਕੁਮਾਰ ਨਿਵਾਸੀ ਆਵਾ ਮੁਹੱਲਾ ਪ੍ਰਤਾਪ ਬਾਗ ਜਲੰਧਰ ਵਜੋਂ ਹੋਈ ਹੈ। ਗੱਲਬਾਤ ਕਰਦਿਆ ਏ.ਸੀ.ਪੀ. ਕੰਵਲਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਇਕ ਦੀ ਪੁਲਸ ਪਾਰਟੀ ਚੈਕਿੰਗ ਦੌਰਾਨ ਪ੍ਰਤਾਪ ਬਾਗ ਨਜ਼ਦੀਕ ਬਿਜਲੀ ਘਰ ਕੋਲ ਖੜ੍ਹੀ ਸੀ ਕਿ ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਉਪਰੋਕਤ ਦੋਨੋਂ ਦੋਸ਼ੀ ਤੇ ਇਨਾਂ ਦੇ ਦੋ ਹੋਰ ਸਾਥੀ ਅੱਜ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਆਪਣੇ

ਮੋਟਰਸਾਈਕਲ ‘ਤੇ ਪ੍ਰਤਾਪ ਬਾਗ ਵੱਲ ਜਾ ਰਹੇ ਹਨ। ਏ.ਸੀ.ਪੀ. ਕੰਵਲਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਦੋਸ਼ੀਆਂ ਨੂੰ ਬਿਜਲੀ ਘਰ ਪ੍ਰਤਾਪ ਬਾਗ ਦੇ ਕੋਲੋਂ ਗ੍ਰਿਫਤਾਰ ਕਰ ਲਿਆ ਤੇ ਦੋਸ਼ੀਆਂ ਕੋਲੋਂ ਇਕ 315 ਬੋਰ ਦੀ ਪਿਸਤੌਲ ਤੇ 3 ਜਿੰਦਾ ਰੌਂਦ ਬਰਾਮਦ ਹੋਏ ਹਨ।

ਉਨ੍ਹਾਂ ਦੱਸਿਆ ਕਿ ਦੋਸ਼ੀ ਸਾਜਨ ਦੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਇਸ ਨੇ ਸਾਲ 2017 ਵਿਚ ਸੋਢਲ ਵਿਖੇ ਇਕ ਘਰ ਵਿਚ ਪੈਟਰੋਲ ਬੰਬ ਸੁਟਿਆ ਸੀ, ਜਿਸ ਸਬੰਧੀ ਇਸ ‘ਤੇ ਮਾਮਲਾ ਦਰਜ ਹੋਇਆ ਤੇ ਇਹ ਭਗੌੜਾ ਸੀ ਤਾਂ ਸੀ.ਆਈ.ਏ. ਸਟਾਫ ਦੀ ਪੁਲਸ ਨੇ ਹੀ ਇਸ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ ਲਿਆ ਜਾਵੇਗਾ।

LEAVE A REPLY